Wednesday 9 October 2019

ਡਰ


ਮੈਨੂੰ ਡਰ ਲੱਗਦਾ ਹੈ,
ਉਸਦੀ ਵਾਰ ਵਾਰ ਦੀ ਨਾਂ ਤੋਂ,
ਉਸਦੇ ਅਸਥਿਰ ਖ਼ਿਆਲਾਂ ਤੋਂ,
ਜੋ ਭੱਜਦੇ ਨੇ ਹਰ ਰੋਜ਼ ਇੱਕ ਨਵੀਂ ਦਿਸ਼ਾ ਵਿੱਚ|
ਤੇ ਮੈੰ, ਮੈੰ ਪਿੱਛੇ ਰਹਿ ਜਾਂਦੀ ਹਾਂ, ਬਹੁਤ ਪਿੱਛੇ|
ਫਿਰ ਸੋਚਦੀ ਹਾਂ ਕਿ ਫੜ੍ਹ ਕਿ ਤਾਂ ਨਹੀਂ ਰੱਖ ਸਕਦੀ,
ਜਿਸਨੇ ਵਾਪਿਸ ਆਉਣਾ ਹੈ, ਆਪੇ ਆਵੇਗਾ|
ਪਰ ਫਿਰ ਡਰ ਜਾਂਦੀ ਹਾਂ,
ਜੇ ਵਾਪਿਸ ਨਹੀਂ ਆਇਆ ਤੇ?
ਕਿ ਮੈਂ ਤਿਆਰ ਹਾਂ ਉਹਨਾਂ ਹਾਲਾਤਾਂ ਲਈ?
ਕਿ ਮੈਂ ਅੱਗੇ ਵੱਧ ਪਾ ਰਹੀ ਹਾਂ? - ਸ਼ਾਇਦ ਨਹੀਂ|
ਸ਼ਾਇਦ ਮੇਰੀ ਜ਼ਿੰਦਗੀ ਦਾ ਇਹੀ ਲੇਖ ਹੈ,
ਇਸ ਸਥਿਤੀ ਵਿੱਚੋਂ ਗੁਜ਼ਰਨਾ|
ਪਰ ਮੈਨੂੰ ਇਹ ਵੀ ਪਤਾ ਹੈ,
ਕਿ ਮੈਂ ਇੱਕ ਵਾਰੀ ਅੱਗੇ ਵੱਧ ਗਈ,
ਤਾਂ ਵਾਪਿਸ ਨਹੀਂ ਆ ਪਾਵਾਂਗੀ, ਕਦੇ ਵੀ ਨਹੀਂ|